
ਇੱਕ ਕਾਉਂਟੀ, ਇੱਕ ਭਵਿੱਖ। ਅਸੀਂ ਇਕਜੁੱਟ ਹਾਂ।
ENGLISH ESPAÑOL 中文 Tiếng Việt TAGALOGਪੰਜਾਬੀ
ਸੈਂਟਾ ਕਲਾਰਾ ਕਾਊਂਟੀ ਸਾਡੇ ਸਾਰੇ ਭਾਈਚਾਰਿਆਂ ਦੀ ਸੇਵਾ ਕਰਨ ਲਈ ਇੱਥੇ ਹੈ, ਜਿਸ ਵਿੱਚ ਉਹ ਵੀ ਸ਼ਾਮਲ ਹਨ ਜੋ ਨਵੇਂ ਵ੍ਹਾਈਟ ਹਾਊਸ ਪ੍ਰਸ਼ਾਸਨ ਦੁਆਰਾ ਪ੍ਰਭਾਵਤ ਹੋ ਸਕਦੇ ਹਨ। ਅਸੀਂ ਬਿਲਕੁਲ ਨਹੀਂ ਜਾਣਦੇ ਕਿ ਕੀ ਵਾਪਰੇਗਾ ਅਤੇ ਇਸ ਕਾਰਨ, ਸਾਨੂੰ ਢਲਣਯੋਗ ਅਤੇ ਫੁਰਤੀਲਾ ਰਹਿਣਾ ਚਾਹੀਦਾ ਹੈ ਅਤੇ ਸੰਘੀ ਪੱਧਰ 'ਤੇ ਜੋ ਕੁਝ ਵੀ ਹੋ ਸਕਦਾ ਹੈ ਉਸ ਦੇ ਅਨੁਕੂਲ ਹੋਣਾ ਚਾਹੀਦਾ ਹੈ।
ਕਾਊਂਟੀ ਸੰਗਠਨ ਆਪਣਾ ਮਿਸ਼ਨ ਪੂਰਾ ਕਰਨ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਲੱਭਣ ਜਾਰੀ ਰਖੇਗਾ, ਤਾਂ ਜੋ ਵਧੀਕ ਜ਼ਰੂਰਤਮੰਦ ਲੋਕਾਂ ਲਈ ਸੁਰੱਖਿਆ ਜਾਲ ਬਣ ਸਕੇ, ਭਾਵੇਂ ਉਹਨਾਂ ਦੀ ਇਮੀਗ੍ਰੇਸ਼ਨ ਜਾਂ ਆਰਥਿਕ ਸਥਿਤੀ, ਧਰਮ, ਮੁਲਕ, ਕੌਮ, ਲਿੰਗ ਰੁਝਾਨ, ਲਿੰਗ ਪਛਾਣ, ਬੋਲੀ, ਅਯੋਗਤਾਵਾਂ (ਕਈ ਅਯੋਗਤਾਵਾਂ ਸਮੇਤ) ਜਾਂ ਰਾਜਨੀਤਕ ਸੰਬੰਧ ਕੋਈ ਵੀ ਹੋਵੇ।
ਕਮਿਉਨਟੀ ਨੇਤਾ ਸਾਂਝੇ ਮੁੱਲਿਆਂ ਨੂੰ ਕਾਇਮ ਰਖਣ ਅਤੇ ਸਭ ਨਿਵਾਸੀਆਂ ਦੀ ਸੇਵਾ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹਨ।
ਕਮਿਉਨਟੀ ਦੇ ਵੱਖ-ਵੱਖ ਵਰਗਾਂ ਅਤੇ ਕਾਊਂਟੀ ਨੇਤਾਵਾਂ ਨੇ ਸ਼ੁੱਕਰਵਾਰ, 8 ਨਵੰਬਰ ਨੂੰ ਨਵੇਂ ਸੰਘੀ ਪ੍ਰਸ਼ਾਸਨ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ "ਅਸੀਂ ਇਕਜੁੱਟ ਹਾਂ" ਸਿਰਲੇਖ ਨਾਲ ਇੱਕ ਬਿਆਨ ਜਾਰੀ ਕੀਤਾ, ਜੋ ਇਤਿਹਾਸਕ ਤੌਰ 'ਤੇ ਨਿਸ਼ਾਨਾ ਬਣਾਏ ਗਏ ਸਮੂਹਾਂ ਸਮੇਤ ਸਾਰੇ ਵਸਨੀਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਅੰਗਰੇਜ਼ੀ, ਸਪੈਨਿਸ਼, ਵੀਅਤਨਾਮੀ, ਚੀਨੀ ਅਤੇ ਟੈਗਾਲੋਗ ਵਿੱਚ ਬਿਆਨਰੈਪਿਡ ਰਿਸਪਾਂਸ ਨੈੱਟਵਰਕ
ਸੈਂਟਾ ਕਲਾਰਾ ਕਾਊਂਟੀ ਵਿੱਚ ਰੈਪਿਡ ਰਿਸਪਾਂਸ ਨੈੱਟਵਰਕ (RRN) ਇੱਕ ਕਮਿਉਨਟੀ ਦੀ ਅਗਵਾਈ ਵਾਲਾ ਪ੍ਰੋਜੈਕਟ ਹੈ ਜੋ ਵਸਨੀਕਾਂ ਨੂੰ ICE ਨਾਲ ਗੱਲਬਾਤ ਵਿੱਚ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਅਤੇ ਕਮਿਉਨਟੀ ਦੇ ਕਿਸੇ ਮੈਂਬਰ ਦੀ ਗ੍ਰਿਫਤਾਰੀ ਜਾਂ ਨਜ਼ਰਬੰਦੀ ਦੌਰਾਨ ਅਤੇ ਬਾਅਦ ਵਿੱਚ ਸਹਿਯੋਗੀ ਸਹਾਇਤਾ ਪ੍ਰਦਾਨ ਕਰਨ ਲਈ ਵਿਕਸਤ ਕੀਤਾ ਗਿਆ ਹੈ।
ਸਾਡੀ ਕਾਊਂਟੀ ਵਿੱਚ ਕੋਈ ਵੀ 24/7 ਹੌਟਲਾਈਨ (408) 290-1144 'ਤੇ ਕਾਲ ਕਰਕੇ ਤੁਰੰਤ ਮਦਦ ਪ੍ਰਾਪਤ ਕਰ ਸਕਦੇ ਹੋ।
ਡਰ ਅਤੇ ਗਲਤ ਜਾਣਕਾਰੀ ਨਾ ਫੈਲਾਓ: ਸਹੀ ਜਾਣਕਾਰੀ ਸਾਂਝੀ ਕਰਨ ਅਤੇ ਪ੍ਰਾਪਤ ਕਰਨ ਲਈ ਰੈਪਿਡ ਰਿਸਪਾਂਸ ਨੈੱਟਵਰਕ ਦੀ ਵਰਤੋਂ ਕਰੋ।

ਆਪਣੇ ਅਧਿਕਾਰਾਂ ਨੂੰ ਜਾਣੋ
ਕਮਿਉਨਟੀ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਸੂਚਿਤ ਕਰਨਾ ਸੰਵੇਦਨਸ਼ੀਲ ਭਾਈਚਾਰਿਆਂ ਦੀ ਸਹਾਇਤਾ ਕਰਨ ਲਈ ਸਾਡੇ ਸਮੂਹਿਕ ਯਤਨਾਂ ਲਈ ਮਹੱਤਵਪੂਰਨ ਹੈ ਜੋ ਸੰਘੀ ਪ੍ਰਸ਼ਾਸਨ ਦੇ ਨਿਸ਼ਾਨੇ ਹਨ। ਕਮਿਉਨਟੀ ਨੂੰ ਸਿੱਖਿਅਤ ਕਰਨ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਸੰਭਾਵਿਤ ਸਾਮਨੇ ਲਈ ਵਿਅਕਤੀਆਂ ਨੂੰ ਤਿਆਰ ਕਰਨ ਲਈ ਕਈ ਤਰ੍ਹਾਂ ਦੇ ਸਿਖਲਾਈ ਸਾਧਨ ਉਪਲਬਧ ਹਨ।
ਹੋਰ ਜਾਣੋ